BREAKING NEWS
latest

728x90

 


468x60

ਨਗਰ ਕੌਂਸਲ ਰਾਏਕੋਟ ਦੀ ਮੀਟਿੰਗ ਵਿੱਚ 7 ਕਰੋੜ ਦੇ ਕੰਮਾਂ ਦੇ ਮਤੇ ਪਾਸ



ਕਾਂਗਰਸ ਦੇ ਸਹਿਰੀ ਪ੍ਰਧਾਨ ਕੌਂਸਲਰ ਗੁਰਜੰਟ ਸਿੰਘ ਨੇ ਲਾਏ ਫੰਡਾਂ ਵਿੱਚ ਗੜਬੜੀ ਦੇ ਦੋਸ਼, ਪ੍ਰਧਾਨ ਜੋਸ਼ੀ ਨੇ ਦੋਸਾਂ ਨੂੰ ਨਕਾਰਿਆ

  ਰਾਏਕੋਟ 24 ਨਵੰਬਰ (ਹਾਕਮ ਧਾਲ਼ੀਵਾਲ)- ਨਗਰ ਕੌਂਸਲ ਰਾਏਕੋਟ ਵਿਖੇ ਅੱਜ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਨੂੰ ਲੈ ਕੇ ਪ੍ਰਧਾਨ ਸੁਦਰਸ਼ਨ ਕੁਮਾਰ ਜੋਸੀ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਕੰਮਾਂ ਦੇ 7 ਕਰੋੜ 3 ਲੱਖ 24 ਹਜ਼ਾਰ ਰੁਪਏ ਦੇ ਮਤੇ ਪਾਸ ਕੀਤੇ ਗਏ। ਮੀਟਿੰਗ ਤੋਂ ਬਾਅਦ ਕਾਂਗਰਸ ਰਾਏਕੋਟ ਸ਼ਹਿਰੀ ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਗੁਰਜੰਟ ਸਿੰਘ ਅਤੇ ਕੌਂਸਲਰ ਸੁਖਵਿੰਦਰ ਸਿੰਘ ਨੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਉੱਪਰ ਇਹਨਾਂ ਕੰਮਾਂ ਸਬੰਧੀ ਕਈ ਗੰਭੀਰ ਦੋਸ ਲਾਏ। ਕੌਂਸਲਰ ਗੁਰਜੰਟ ਸਿੰਘ ਅਤੇ ਕੌਂਸਲਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ 4 ਅਗਸਤ 2025 ਨੂੰ ਵੀ ਇੱਕ ਮਤਾ ਪਾਇਆ ਗਿਆ ਸੀ ਜਿਸ ਵਿੱਚ ਜੌਹਲਾਂ ਚੌਂਕ ਤੋਂ ਸੇਮ ਨਾਲੇ ਤੱਕ 37 ਲੱਖ 11 ਹਜਾਰ ਰੁਪਏ ਦਾ ਮਤਾ ਪਾਸ ਕੀਤਾ ਗਿਆ ਸੀ ਜਦ ਕਿ ਹੁਣ ਫਿਰ ਇਸੇ ਸੜਕ ਦਾ ਮਤਾ ਅਪਗਰੇਡ ਕਰਨ ਦੇ ਨਾਮ ਤੇ 88 ਲੱਖ 22 ਹਜ਼ਾਰ ਰੁਪਏ ਦਾ ਪਾਇਆ ਗਿਆ ਹੈ ਉਨਾਂ ਦੋਸ ਲਗਾਇਆ ਕਿ ਇਹ ਸੜਕ ਮੰਡੀ ਬੋਰਡ ਦੀ ਹੈ ਜੋ ਨਗਰ ਕੌਂਸਲ ਦੇ ਅਧੀਨ ਨੇ, ਦਾ ਮਤਾ ਕਿਸ ਤਰ੍ਹਾਂ ਪਾਇਆ ਗਿਆ। ਇਸੇ ਤਰ੍ਹਾਂ ਪਟਵਾਰਖਾਨੇ ਤੋਂ ਸੂਏ ਤੱਕ ਸੀਲੋਆਣੀ ਰੋਡ ਦਾ ਮਤਾ 92 ਲੱਖ 65 ਵਿੱਚ ਪਾਇਆ ਗਿਆ ਹੈ ਜਦਕਿ ਇਹ ਸੜਕ ਮੌਜੂਦਾ ਸਮੇਂ ਵਿੱਚ ਮੰਡੀ ਬੋਰਡ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਈ ਹੋਰ ਸੜਕਾਂ ਵੀ ਜੋ ਮੰਡੀ ਬੋਰਡ ਦੇ ਅਧੀਨ ਆਉਂਦੀ ਆ ਹਨ ਉਹ ਵੀ ਨਗਰ ਕੌਂਸਲ ਵੱਲੋਂ ਬਣਾਉਣ ਦੇ ਮਤੇ ਪਾਏ ਗਏ ਹਨ ਜਦਕਿ ਇਹ ਸੜਕਾਂ ਮੰਡੀ ਬੋਰਡ ਨੇ ਬਣਾਉਣੀ ਹੈ। 

  ਉਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਹੋਈ ਮੀਟਿੰਗ ਵਿੱਚ ਮੰਡੀ ਬੋਰਡ ਵੱਲੋਂ ਇਹ ਸਹਿਮਤੀ ਦੇ ਦਿੱਤੀ ਗਈ ਸੀ ਕਿ ਜੋ ਸੜਕਾਂ ਨਗਰ ਕੌਂਸਲ ਦੇ ਏਰੀਏ ਵਿੱਚ ਪੈਂਦੀਆਂ ਹਨ ਉਹ ਨਗਰ ਕੌਂਸਲ ਬਣਾ ਸਕਦੀ ਹੈ। ਜਿਸ ਦੇ ਚਲਦੇ ਹੀ ਇਹ ਸੜਕਾਂ ਦੇ ਮਤੇ ਪਾਏ ਗਏ ਹਨ। ਉਹਨਾਂ ਸਪੱਸ਼ਟ ਕੀਤਾ ਕਿ ਸਿਰਫ ਮਤੇ ਹੀ ਪਾਏ ਗਏ ਹਨ ਜਦਕਿ ਅਜੇ ਤੱਕ ਕੋਈ ਵੀ ਰੁਪਈਆ ਸਰਕਾਰ ਤੋਂ ਪ੍ਰਾਪਤ ਨਹੀਂ ਹੋਇਆ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਫੰਡ ਸੜਕ ਬਣਨ ਤੋਂ ਬਾਅਦ ਪਾਸ ਹੋਣ ਉਪਰੰਤ ਹੀ ਦਿੱਤਾ ਜਾਵੇਗਾ ਇਸ ਲਈ ਘਪਲੇ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਜੌਹਲਾਂ ਰੋਡ ਵਾਲੀ ਸੜਕ ਦਾ ਦੁਆਰਾ ਮਤਾ ਪਾਉਣ ਦੇ ਮਾਮਲੇ ਤੇ ਉਹਨਾਂ ਕਿਹਾ ਕਿ ਇਹ ਸੜਕ ਪਹਿਲਾਂ ਡਰੇਨ ਤੱਕ ਬਣਾਈ ਜਾਣੀ ਸੀ ਜਦ ਕਿ ਹੁਣ ਵਾਲੇ ਮਤੇ ਦੇ ਹਿਸਾਬ ਨਾਲ ਇਸ ਨੂੰ ਅੱਗੇ ਖਾਲਸਾ ਰਾਈਸ ਮਿਲ ਤੱਕ ਵਧਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਦੋਨਾਂ ਸਾਈਡਾਂ ਤੇ ਚਾਰ ਚਾਰ ਫੁੱਟ ਇੰਟਰਲੋਕ ਟਾਈਲ ਲਾਉਣ ਦਾ ਫੈਸਲਾ ਹੋਇਆ ਹੈ। ਜਿਸਦੇ ਚਲਦੇ ਹੀ ਇਸਦਾ ਬਜਟ ਜਿਆਦਾ ਬਣਿਆ ਹੈ। ਸ਼ਹਿਰ ਵਿੱਚ ਲੱਗੇ ਕੂੜੇ ਦੇ ਡੰਪਾਂ ਸੰਬੰਧੀ ਉਹਨਾਂ ਕਿਹਾ ਕਿ ਬੀਤੇ 15 ਦਿਨ ਤੋਂ ਨਗਰ ਕੌਂਸਲ ਦੇ 25 ਵਿੱਚੋਂ 15 ਸਫਾਈ ਕਰਮਚਾਰੀ ਪੰਜਾਬ ਸਰਕਾਰ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਸਰਕਾਰ ਵੱਲੋਂ ਅਨੰਦਪੁਰ ਸਾਹਿਬ ਬੁਲਾ ਲਏ ਗਏ ਹਨ ਜਿਸ ਦੇ ਚਲਦੇ ਹੀ ਇਹ ਕੂੜੇ ਦੀ ਸਮੱਸਿਆ ਪੈਦਾ ਹੋਈ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਪੋਕ ਲਾਈਨ ਮਸ਼ੀਨ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਇਹ ਕੂੜੇ ਦੇ ਡੰਪ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਜੋ ਆਉਂਦੇ ਹਫਤੇ ਤੱਕ ਪੂਰੀ ਤਰਾਂ ਕਲੀਅਰ ਕਰ ਦਿੱਤੇ ਜਾਣਗੇ।

« PREV
NEXT »

Facebook Comments APPID